#this is my punjab

LIVE
Morning at Golden Temple, Amritsar, PunjabMorning at Golden Temple, Amritsar, PunjabMorning at Golden Temple, Amritsar, PunjabMorning at Golden Temple, Amritsar, PunjabMorning at Golden Temple, Amritsar, Punjab

Morning at Golden Temple, Amritsar, Punjab


Post link

ਜਾਗਣ ਪੰਜ ਦਰਿਆ
ਬੇਲੀਆ ਜਾਗਣ ਪੰਜ ਦਰਿਆ
ਮੈ ਬਣ ਜਾਵਾਂ ਸੋਨ-ਸਵੇਰਾ
ਤੂੰ ਸੂਰਜ ਬਣ ਜਾ

ਅੱਖਾਂ ਮੀਚ ਕੇ ਤੁਰਦੇ ਜਿਹੜੇ
ਪਾ ਕੰਨਾਂ ਵਿਚ ਰੂੰ
ਆ ਜਾ ਹੇਕ ਪਿਆਰ ਦੀ ਲਾਈਏ
ਮਿੱਤਰਾ ਮੈਂ ਤੇ ਤੂੰ
ਖੁੱਲ੍ਹਣ ਅੱਖਾਂ, ਕੰਨ ਇਹਨਾਂ ਦੇ
ਦੁੱਲਾ ਭੱਟੀ ਗਾ
ਜਾਗਣ ਪੰਜ ਦਰਿਆ…

ਭੁੱਲ ਗਏ ਜੋ ਵਿਰਸਾ ਆਪਣਾ
ਸਭਿਆਚਾਰ ਨੇ ਭੁੱਲੇ
ਆ ਇਹਨਾਂ ਨੂੰ ਯਾਦ ਕਰਾਈਏ
ਨਾਨਕ, ਵਾਰਿਸ, ਬੁੱਲੇ
ਜਿਹਨਾਂ ਸਾਨੂੰ ਸਬਕ ਪੜ੍ਹਾਇਆ
ਪਿਆਰ ਮੁਹੱਬਤ ਦਾ
ਜਾਗਣ ਪੰਜ ਦਰਿਆ…

ਬੜੇ ਚਲਾ ਲਏ ਬੰਬ, ਗੋਲ਼ੀਆਂ
ਬੜੇ ਬਣਾ ਲਏ ਥੇਹ
ਆਪਣੇ ਸਿਰ ਵਿਚ ਆਪੇ ਪਾਈ
ਅਸੀਂ ਬਥੇਰੀ ਖੇਹ
ਹੋਈਆਂ ਬੀਤੀਆਂ ਉੱਤੇ ਆਪਾਂ
ਮਿੱਟੀ ਦੇਈਏ ਪਾ
ਜਾਗਣ ਪੰਜ ਦਰਿਆ…

ਇੱਕ ਦੂਜੇ ਦੇ ਗਲ਼ ਵਿਚ ਪਾਈਏ
ਆ ਬਾਹਵਾਂ ਦੇ ਹਾਰ
ਪਿਆਰ ਦੇ ਅੱਗੇ ਸਦਾ ਹਾਰਦੀ
ਦੇਖੀ ਏ ਤਲਵਾਰ
ਨਫ਼ਰਤ ਦੀ ਅੱਗ ਬੁਝ ਜਾਵੇਗੀ
ਪਿਆਰ ਦਾ ਮੀਂਹ ਬਰਸਾ
ਜਾਗਣ ਪੰਜ ਦਰਿਆ

Inderjit Husanpuri

A Sikh soldier of the Indian National Army in the Southeast Asia theatre during World War II

A Sikh soldier of the Indian National Army in the Southeast Asia theatre during World War II


Post link
Drawing by Le Corbusier of Bhakra Nangal Dam 1951

Drawing by Le Corbusier of Bhakra Nangal Dam 1951


Post link
Sarbat Khalsa at Akal Takht Sahib during the mid 1980s, Amritsar, Punjab

Sarbat Khalsa at Akal Takht Sahib during the mid 1980s, Amritsar, Punjab


Post link
Tractors working on the construction of SYL canal with Gurdwara Parivaar Vichora in the background n

Tractors working on the construction of SYL canal with Gurdwara Parivaar Vichora in the background near Ropar,Punjab, India during the mid 1980s


Post link
General view of Amritsar in the Punjab 1859, Golden Temple can be seen along with a vast palace comp

General view of Amritsar in the Punjab 1859, Golden Temple can be seen along with a vast palace complex on the right.


Post link
Experience the flavour of Punjab.Incredible India advertising.

Experience the flavour of Punjab.

Incredible India advertising.


Post link

ਮੁਖੜੇ ’ਤੇ ਰੱਖਦੀ ਪੱਲੇ ਨੂੰ, ਝਾਂਜਰ ਛਣ-ਛਣ ਛਣਕਾਉਂਦੀ ਤੂੰ…
ਉਹੀ ਦਿਨ ਚੇਤੇ ਕਰਦਾ ਮੈਂ, ਜਦ ਰੋਟੀ ਖੇਤ ਲਿਆਉਂਦੀ ਤੂੰ….

ਭਾਵੇਂ ਰੱਖੀ ਮਿਸੀ ਰੋਟੀ ਸੀ, ਚਟਣੀ ਰਗੜੀ ਨਾਲ ਪਦੀਨੇ ਦੇ
ਸੁਣ ਚੂੜੀ ਦੇ ਛਣਕਾਟੇ ਨੂੰ, ਖੁਸ਼ੀ ਉਠਦੀ ਸੀ ਵਿਚ ਸੀਨੇ ਦੇ
ਝੂਮਰ ਬਣ ਕੇ ਨੱਚਦਾ ਸੀ, ਜਦ ਘੱਗਰਾ ਸੂਫ਼ ਦਾ ਪਾਉਂਦੀ ਤੂੰ…
ਉਹੀ ਦਿਨ ਚੇਤੇ ਕਰਦਾ ਮੈਂ, ਜਦ ਰੋਟੀ ਖੇਤ ਲਿਆਉਂਦੀ ਤੂੰ…

ਮੇਰੇ ਬਲ਼ਦ ਨਗੌਰੀ ਡਰ ਜਾਂਦੇ, ਤੇਰੀ ਝਾਂਜਰ ਦੇ ਛਣਕਾਟੇ ਤੋਂ
ਮੈਂ ਤੱਤਾ-ਠੱਠਾ ਕਰਦਾ ਸੀ, ਸ਼ਰਮਾਉਂਦੀ ਤੂੰ ਮੇਰੇ ਹਾਸੇ ਤੋਂ
ਆਹ ਜੀ ਮਿੱਸੀ ਰੋਟੀ ਲੱਸੀ ਨਾ, ਨਿਆਣਿਆਂ ਦਾ ਬਾਪ ਬੁਲਾਉਂਦੀ ਤੂੰ…
ਉਹੀ ਦਿਨ ਚੇਤੇ ਕਰਦਾ ਮੈਂ, ਜਦ ਰੋਟੀ  ਖੇਤ ਲਿਆਉਂਦੀ ਤੂੰ…

ਮੈਂ ਹੱਥ ਝਾੜ ਕੇ ਮਿੱਟੀ ਦੇ, ਜਦ ਤੇਰੇ ਕੋਲੇ ਬਹਿੰਦਾ ਸੀ
ਮੈਨੂੰ ਵੱਟਾਂ ’ਤੇ ਸਵਰਗ ਦਿਸੇ, ਰੱਬ ਨੂੰ ਸ਼ੁਕਰੀਆ ਕਹਿੰਦਾ ਸੀ
ਮੈਂ ਖੇਤ ਸਵਾਰਾ ਵਾਹ-ਵਾਹ ਕੇ, ਘਰ ਮਿੱਟੀ ਲਿਪ-ਲਿਪ ਲਾਉਂਦੀ ਤੂੰ…
ਉਹੀ ਦਿਨ ਚੇਤੇ ਕਰਦਾ ਮੈਂ, ਜਦ ਰੋਟੀ  ਖੇਤ ਲਿਆਉਂਦੀ ਤੂੰ…

ਓਲ੍ਹੇ ਆਹਰ ਕਰੇ ਕੰਧੋਲੀ ਦੇ, ਜਦ ਸ਼ਾਮੀਂ ਘਰ ਨੂੰ ਆਉਂਦਾ ਮੈਂ
ਤੂੰ ਮੋਰੀਆਂ ਵਿਚੋਂ ਤੱਕਦੀ ਸੀ, ਜਦ ’ਵਾਜਾਂ ਮਾਰ ਬਲਾਉਂਦਾ ਮੈਂ
ਤੌੜੀ ਦਾ ਕੜ੍ਹਿਆ ਦੱੁਧ ਲੈ ਕੇ, ਮੈਨੂੰ ਗੁੜ ਦੇ ਨਾਲ ਫੜਾਉਂਦੀ ਤੂੰ…
ਉਹੀ ਦਿਨ ਚੇਤੇ ਕਰਦਾ ਮੈਂ, ਜਦ ਰੋਟੀ  ਖੇਤ ਲਿਆਉਂਦੀ ਤੂੰ…

ਜਦੋਂ ’ਕੱਠੇ ਬੈਠ ਕੇ ਬੋਤੇ ’ਤੇ, ਕਦੇ ਜਾਂਦੇ ਸੀ ਤੇਰੇ ਪੇਕੇ ਨੂੰ
ਮੈਂ ਡੱਬ ’ਚ ਬੋਤਲ ਲੈ ਜਾਂਦਾ, ਕੋਈ ਰਾਹ ’ਚ ਦੇਖ ਕੇ ਠੇਕੇ ਨੂੰ
ਮੱਥੇ ਤਿਊੜੀ ਕਸ ਲੈਂਦੀ, ਮੈਨੂੰ ਹੁੱਝ੍ਹਾਂ ਮਾਰ ਸਮਝਾਉਂਦੀ ਤੂੰ…
ਉਹੀ ਦਿਨ ਚੇਤੇ ਕਰਦਾ ਮੈਂ, ਜਦ ਰੋਟੀ  ਖੇਤ ਲਿਆਉਂਦੀ ਤੂੰ…

ਕਾਂਸ਼! ਉਹ ਮੁੜ ਕੇ ਆਉਣ ਦਿਹਾੜੇ, ਦੁਖੜੇ ਫੋਲਾਂ ਨੇੜੇ ਹੋ
ਸਾਡੇ ਵਿਚ ਤਕਰਾਰ ਨਾ ਹੋਵੇ, ਜੀਅ ਲਈਏ ਬੱਸ ਤੇਰੇ ਹੋ
‘ਧਾਲੀਵਾਲ’ ਨਿੱਤ ‘ਸੈਦੋ’ ਪਿੰਡ ਦੀਆਂ, ਹੱਦਾਂ ਚੀਰ ਕੇ ਆਉਂਦੀ ਤੂੰ…
ਉਹੀ ਦਿਨ ਚੇਤੇ ਕਰਦਾ ਮੈਂ, ਜਦ ਰੋਟੀ  ਖੇਤ ਲਿਆਉਂਦੀ ਤੂੰ।

Memorial to Rachhpal Singh Grewal of Rajput Regiment on NH-5 near Jagraon, Punjab, India.Memorial to Rachhpal Singh Grewal of Rajput Regiment on NH-5 near Jagraon, Punjab, India.Memorial to Rachhpal Singh Grewal of Rajput Regiment on NH-5 near Jagraon, Punjab, India.

Memorial to Rachhpal Singh Grewal of Rajput Regiment on NH-5 near Jagraon, Punjab, India.


Post link

The Punjab & Sind Bank Ltd advertising from 1977

loading